ਹੁਕਮੀ ਸਾਜੇ ਹੁਕਮੀ ਢਾਹੇ ਏਕ ਚਸੇ ਮਹਿ ਲਖ ॥
Hukamee Saajae Hukamee Dtaahae Eaek Chasae Mehi Lakh ||
In His Will He creates, and in His Will He destroys thousands in an instant.
ਇਕ ਮੁਹਤ ਵਿੱਚ ਲੱਖਾਂ ਹੀ ਪ੍ਰਾਣੀ ਸੁਆਮੀ ਆਪਣੀ ਰਜ਼ਾ ਅੰਦਰ ਬਣਾਉਂਦਾ ਤੇ ਆਪਣੀ ਰਜ਼ਾ ਅੰਦਰ ਨਾਸ ਕਰਦਾ ਹੈ।
ਮਲਾਰ ਵਾਰ (ਮਃ ੧) (੨੪) ਸ. (੧) ੧:੫ - ਗੁਰੂ ਗ੍ਰੰਥ ਸਾਹਿਬ : ਅੰਗ ੧੨੮੯ ਪੰ. ੩
Raag Malar Guru Nanak Dev
ਸਭੁ ਕੋ ਨਥੈ ਨਥਿਆ ਬਖਸੇ ਤੋੜੇ ਨਥ ॥
Sabh Ko Nathhai Nathhiaa Bakhasae Thorrae Nathh ||
He has harnessed everyone with His harness; when He forgives, he breaks the harness.
ਸਾਈਂ ਨੇ ਸਾਰਿਆਂ ਨੂੰ ਨਕੇਲ ਨਾਲ ਨੱਥਿਆ ਹੈ ਅਤੇ ਜਦ ਉਹ ਬੰਦੇ ਨੂੰ ਮਾਫ ਕਰ ਦਿੰਦਾ ਹੈ ਤਾਂ ਉਹ ਉਸ ਦੀ ਨਕੇਲ ਤੋਂ ੜ ਦਿੰਦਾ ਹੈ।
ਮਲਾਰ ਵਾਰ (ਮਃ ੧) (੨੪) ਸ. (੧) ੧:੬ - ਗੁਰੂ ਗ੍ਰੰਥ ਸਾਹਿਬ : ਅੰਗ ੧੨੮੯ ਪੰ. ੩
Raag Malar Guru Nanak Dev