ਸੰਤਹੁ ਸਾਗਰੁ ਪਾਰਿ ਉਤਰੀਐ ॥
Santhahu Saagar Paar Outhareeai ||
O Saints, cross over the world-ocean.
ਹੇ ਸਾਧੂਓ! ਇਸ ਤਰ੍ਹਾਂ ਸੰਸਾਰ ਸਮੁੰਦਰ ਤਰਿਆ ਜਾਂਦਾ ਹੈ।
ਸੂਹੀ (ਮਃ ੫) (੫੦) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੭੪੭ ਪੰ. ੧੬
Raag Suhi Guru Arjan Dev
ਜੇ ਕੋ ਬਚਨੁ ਕਮਾਵੈ ਸੰਤਨ ਕਾ ਸੋ ਗੁਰ ਪਰਸਾਦੀ ਤਰੀਐ ॥੧॥ ਰਹਾਉ ॥
Jae Ko Bachan Kamaavai Santhan Kaa So Gur Parasaadhee Thareeai ||1|| Rehaao ||
One who practices the Teachings of the Saints, by Guru's Grace, is carried across. ||1||Pause||
ਜਿਹੜਾ ਕੋਈ ਸਾਧੂਆਂ ਦੀ ਸਿੱਖ-ਮਤ ਤੇ ਅਮਲ ਕਰਦਾ ਹੈ, ਉਹ ਗੁਰਾਂ ਦੀ ਦਇਆ ਦੁਆਰਾ ਪਾਰ ਉਤਰ ਜਾਂਦਾ ਹੈ। ਠਹਿਰਾਉ।
ਸੂਹੀ (ਮਃ ੫) (੫੦) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੭੪੭ ਪੰ. ੧੬
Raag Suhi Guru Arjan Dev