ਬੇਦ ਕਤੇਬ ਸਿਮ੍ਰਿਤਿ ਸਭਿ ਸਾਸਤ ਇਨ੍ਹ੍ਹ ਪੜਿਆ ਮੁਕਤਿ ਨ ਹੋਈ ॥
Baedh Kathaeb Simrith Sabh Saasath Einh Parriaa Mukath N Hoee ||
One may read all the books of the Vedas, the Bible, the Simritees and the Shaastras, but they will not bring liberation.
ਇਨ੍ਹਾਂ ਸਾਰੇ ਵੇਦਾਂ, ਮੁਸਲਮਾਨੀ ਮਜ਼ਹਬੀ ਕਿਤਾਬਾਂ ਸਿਮਰਤੀਆਂਅਤੇ ਸ਼ਾਸਤਰਾਂ ਨੂੰ ਵਾਚਣ ਦੁਆਰਾ ਮੁਕਤੀ ਪਰਾਪਤ ਨਹੀਂ ਹੁੰਦੀ।
ਸੂਹੀ (ਮਃ ੫) (੫੦) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੭੪੭ ਪੰ. ੧੮
Raag Suhi Guru Arjan Dev
ਏਕੁ ਅਖਰੁ ਜੋ ਗੁਰਮੁਖਿ ਜਾਪੈ ਤਿਸ ਕੀ ਨਿਰਮਲ ਸੋਈ ॥੩॥
Eaek Akhar Jo Guramukh Jaapai This Kee Niramal Soee ||3||
One who, as Gurmukh, chants the One Word, acquires a spotlessly pure reputation. ||3||
ਜਿਹੜਾ ਗੁਰਾਂ ਦੇ ਉਪਦੇਸ਼ ਦੁਆਰਾ, ਇਕ ਨਾਮ ਦਾ ਉਚਾਰਨ ਕਰਦਾ ਹੈ, ਉਹ ਪਵਿੱਤਰ ਪ੍ਰਭਤਾ ਪਾ ਲੈਂਦਾ ਹੈ।
ਸੂਹੀ (ਮਃ ੫) (੫੦) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੭੪੭ ਪੰ. ੧੯
Raag Suhi Guru Arjan Dev