ਫਰੀਦਾ ਗਲੀਏ ਚਿਕੜੁ ਦੂਰਿ ਘਰੁ ਨਾਲਿ ਪਿਆਰੇ ਨੇਹੁ ॥
Fareedhaa Galeeeae Chikarr Dhoor Ghar Naal Piaarae Naehu ||
Fareed, the path is muddy, and the house of my Beloved is so far away.
ਫਰੀਦ! ਕੂਚੇ ਗਾਰੇ ਨਾਲ ਅਟੇ ਹਨ ਅਤੇ ਬਹੁਤ ਦੂਰ ਹੈ ਗ੍ਰਹਿ ਮੇਰੇ ਪ੍ਰੀਤਮ ਦਾ, ਜਿਸ ਨੂੰ ਮੈਂ ਪਿਆਰ ਕਰਦਾ ਹਾਂ।
ਸਲੋਕ ਫਰੀਦ ਜੀ (ਭ. ਫਰੀਦ) (੨੪):੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੭੯ ਪੰ. ੩
Salok Baba Sheikh Farid
ਚਲਾ ਤ ਭਿਜੈ ਕੰਬਲੀ ਰਹਾਂ ਤ ਤੁਟੈ ਨੇਹੁ ॥੨੪॥
Chalaa Th Bhijai Kanbalee Rehaan Th Thuttai Naehu ||24||
If I go out, my blanket will get soaked, but if I remain at home, then my heart will be broken. ||24||
ਜੇਕਰ ਮੈਂ ਜਾਵਾਂ, ਤਦ ਮੇਰੀ ਲੋਈ ਭਿਜ ਜਾਊਗੀ ਤੇ ਜੇਕਰ ਮੈਂ ਘਰ ਹੀ ਰਹਾਂ, ਤਦ ਮੇਰਾ ਪਿਆਰ ਟੁਟ ਜਾਵੇਗਾ।
ਸਲੋਕ ਫਰੀਦ ਜੀ (ਭ. ਫਰੀਦ) (੨੪):੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੭੯ ਪੰ. ੪
Salok Baba Sheikh Farid