ਭੂਲਿਓ ਮਨੁ ਮਾਇਆ ਉਰਝਾਇਓ ॥
Bhooliou Man Maaeiaa Ourajhaaeiou ||
My mind is deluded, entangled in Maya.
ਮੇਰੀ ਭੁਲੀ ਹੋਈ ਆਤਮਾ ਧਨ-ਦੌਲਤ ਨਾਲ ਉਲਝੀ ਹੋਈ ਹੈ।
ਜੈਤਸਰੀ (ਮਃ ੯) (੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੭੦੨ ਪੰ. ੧੮
Raag Jaitsiri Guru Teg Bahadur
ਜੋ ਜੋ ਕਰਮ ਕੀਓ ਲਾਲਚ ਲਗਿ ਤਿਹ ਤਿਹ ਆਪੁ ਬੰਧਾਇਓ ॥੧॥ ਰਹਾਉ ॥
Jo Jo Karam Keeou Laalach Lag Thih Thih Aap Bandhhaaeiou ||1|| Rehaao ||
Whatever I do, while engaged in greed, only serves to bind me down. ||1||Pause||
ਜਿਹੜੇ ਭੀ ਕੰਮ ਮੈਂ ਲੋਭ ਨਾਲ ਜੁੜ ਕੇ ਕਰਦਾ ਹਾਂ, ਉਨ੍ਹਾਂ ਸਾਰਿਆਂ ਨਾਲ ਮੈਂ ਆਪਦੇ ਆਪ ਨੂੰ ਜਕੜ ਰਿਹਾ ਹਾਂ। ਠਹਿਰਾਉ।
ਜੈਤਸਰੀ (ਮਃ ੯) (੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੭੦੨ ਪੰ. ੧੮
Raag Jaitsiri Guru Teg Bahadur