ਅੰਮ੍ਰਿਤੁ ਨੀਰੁ ਗਿਆਨਿ ਮਨ ਮਜਨੁ ਅਠਸਠਿ ਤੀਰਥ ਸੰਗਿ ਗਹੇ ॥
Anmrith Neer Giaan Man Majan Athasath Theerathh Sang Gehae ||
One who bathes in the Ambrosial Water of spiritual wisdom takes with him the virtues of the sixty-eight sacred shrines of pilgrimage.
ਜਿਹੜਾ ਇਨਸਾਨ, ਬ੍ਰਹਮ-ਵੀਚਾਰ ਦੇ ਸੁਧਾਸਰੂਪ-ਪਾਣੀ ਅੰਦਰ ਨ੍ਹਾਉਂਦਾ ਹੈ, ਉਹ ਅਠਾਹਟ ਧਰਮ ਅਸਥਾਨਾਂ ਤੇ ਨ੍ਹਾਉਣ ਦੇ ਫਲ ਨੂੰ ਆਪਣੇ ਨਾਲ ਲੈ ਜਾਂਦਾ ਹੈ।
ਪ੍ਰਭਾਤੀ (ਮਃ ੧) (੬) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੨੮ ਪੰ. ੧੮
Raag Parbhati Guru Nanak Dev
ਗੁਰ ਉਪਦੇਸਿ ਜਵਾਹਰ ਮਾਣਕ ਸੇਵੇ ਸਿਖੁ ਸਦ਼ ਖੋਜਿ ਲਹੈ ॥੧॥
Gur Oupadhaes Javaahar Maanak Saevae Sikh Suo Khoj Lehai ||1||
The Guru's Teachings are the gems and jewels; the Sikh who serves Him searches and finds them. ||1||
ਗੁਰਾ ਦੀ ਸਿਖਮਤ ਹੀਰੇ ਅਤੇ ਜਵਾਹਰਾਤ ਹਨ। ਗੁਰਾਂ ਦਾ ਮੁਰੀਦ ਜੋ ਉਨ੍ਹਾਂ ਦੀ ਘਾਲ ਕਮਾਉਂਦਾ ਹੈ, ਢੂੰਡ ਭਾਲ ਰਾਹੀਂ ਉਨ੍ਹਾਂ ਨੂੰ ਪਾ ਲੈਂਦਾ ਹੈ।
ਪ੍ਰਭਾਤੀ (ਮਃ ੧) (੬) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੨੮ ਪੰ. ੧੮
Raag Parbhati Guru Nanak Dev