ਹੋਵੈ ਸਿਫਤਿ ਖਸੰਮ ਦੀ ਨੂਰੁ ਅਰਸਹੁ ਕੁਰਸਹੁ ਝਟੀਐ ॥
Hovai Sifath Khasanm Dhee Noor Arasahu Kurasahu Jhatteeai ||
The Praises of the Master were sung, and the Divine Light descended from the heavens to the earth.
ਸਾਈਂ ਦੀ ਮਹਿਮਾ ਗਾਇਨ ਕੀਤੀ ਜਾਂਦੀ ਹੈ ਅਤੇ ਨਿਰੰਜਨੀ ਰੌਸ਼ਨੀ ਆਕਾਸ਼ ਅਤੇ ਈਸ਼ਵਰੀ ਮੰਡਲਾਂ ਤੋਂ ਵਰਸਦੀ ਹੈ।
ਰਾਮਕਲੀ ਵਾਰ³ (ਬਲਵੰਡ ਸਤਾ) ੨:੭ - ਗੁਰੂ ਗ੍ਰੰਥ ਸਾਹਿਬ : ਅੰਗ ੯੬੭ ਪੰ. ੨
Raag Raamkali Bhatt Satta & Balwand
ਤੁਧੁ ਡਿਠੇ ਸਚੇ ਪਾਤਿਸਾਹ ਮਲੁ ਜਨਮ ਜਨਮ ਦੀ ਕਟੀਐ ॥
Thudhh Ddithae Sachae Paathisaah Mal Janam Janam Dhee Katteeai ||
Gazing upon You, O True King, the filth of countless past lives is washed away.
ਤੈਨੂੰ ਵੇਖ ਕੇ, ਹੇ ਸੱਚੇ ਪਾਤਸ਼ਾਹ, ਜਨਮਾਂ ਜਨਮਾਂਤ੍ਰਾਂ ਦੀ ਮੈਲ ਧੋਤੀ ਜਾਂਦੀ ਹੈ।
ਰਾਮਕਲੀ ਵਾਰ³ (ਬਲਵੰਡ ਸਤਾ) ੨:੮ - ਗੁਰੂ ਗ੍ਰੰਥ ਸਾਹਿਬ : ਅੰਗ ੯੬੭ ਪੰ. ੩
Raag Raamkali Bhatt Satta & Balwand