ਦੂਖ ਭੂਖ ਸੰਸਾ ਮਿਟਿਆ ਗਾਵਤ ਪ੍ਰਭ ਨਾਮ ॥
Dhookh Bhookh Sansaa Mittiaa Gaavath Prabh Naam ||
Pain, hunger and scepticism have been dispelled, singing the Name of God.
ਸਾਈਂ ਦੇ ਨਾਮ ਦਾ ਜੱਸ ਗਾਇਨ ਕਰਨ ਦੁਆਰਾ, ਮੇਰੀ ਪੀੜ, ਭੁੱਖ ਅਤੇ ਵਹਿਮ ਦੂਰ ਹੋ ਗਏ ਹਨ।
ਬਿਲਾਵਲੁ (ਮਃ ੫) (੭੫) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੮੧੯ ਪੰ. ੩
Raag Bilaaval Guru Arjan Dev
ਸਹਜ ਸੂਖ ਆਨੰਦ ਰਸ ਪੂਰਨ ਸਭਿ ਕਾਮ ॥੧॥ ਰਹਾਉ ॥
Sehaj Sookh Aanandh Ras Pooran Sabh Kaam ||1|| Rehaao ||
I am blessed with celestial peace, poise, bliss and pleasure, and all my affairs have been perfectly resolved. ||1||Pause||
ਮੈਨੂੰ ਅਡੋਲਤਾ, ਠੰਢ-ਚੈਨ, ਖੁਸ਼ੀ ਅਤੇ ਆਰਾਮ ਪਰਾਪਤ ਹੋ ਗਏ ਹਨ ਅਤੇ ਮੇਰੇ ਸਾਰੇ ਕਾਰਜ ਸੌਰ ਗਏ ਹਨ। ਠਹਿਰਾਉ।
ਬਿਲਾਵਲੁ (ਮਃ ੫) (੭੫) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੮੧੯ ਪੰ. ੪
Raag Bilaaval Guru Arjan Dev