ਰਾਮੁ ਸਿਮਰੁ ਪਛੁਤਾਹਿਗਾ ਮਨ ॥
Raam Simar Pashhuthaahigaa Man ||
Meditate in remembrance on the Lord, or else you will regret it in the end, O mind.
ਐ ਇਨਸਾਨ! ਤੂੰ ਆਪਣੇ ਪ੍ਰਭੂ ਦਾ ਆਰਾਧਨ ਕਰ, ਨਹੀਂ ਤਾਂ ਤੂੰ ਅਖ਼ੀਰ ਨੂੰ ਪਸਚਾਤਾਪ ਕਰੇਗਾ।
ਮਾਰੂ (ਭ. ਕਬੀਰ) (੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੦੬ ਪੰ. ੬
Raag Maaroo Bhagat Kabir
ਪਾਪੀ ਜੀਅਰਾ ਲੋਭੁ ਕਰਤੁ ਹੈ ਆਜੁ ਕਾਲਿ ਉਠਿ ਜਾਹਿਗਾ ॥੧॥ ਰਹਾਉ ॥
Paapee Jeearaa Lobh Karath Hai Aaj Kaal Outh Jaahigaa ||1|| Rehaao ||
O sinful soul, you act in greed, but today or tomorrow, you will have to get up and leave. ||1||Pause||
ਤੂੰ, ਹੇ ਗੁਨਾਹਗਾਰ ਪ੍ਰਾਣੀ, ਲਾਲਚ ਕਰਦਾ ਹੈਂ, ਪ੍ਰੰਤੂ ਅੱਜ ਜਾਂ ਭਲਕੇ ਤੂੰ ਉਠੱ ਕੇ ਟੁਰ ਵੰਝੇਗਾਂ। ਠਹਿਰਾਉ।
ਮਾਰੂ (ਭ. ਕਬੀਰ) (੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੦੬ ਪੰ. ੬
Raag Maaroo Bhagat Kabir