ਤਰਸੁ ਪਇਆ ਮਿਹਰਾਮਤਿ ਹੋਈ ਸਤਿਗੁਰੁ ਸਜਣੁ ਮਿਲਿਆ ॥
Tharas Paeiaa Miharaamath Hoee Sathigur Sajan Miliaa ||
You took pity on me, and blessed me with Your Mercy, and I have met the True Guru, my Friend.
ਤੂੰ ਮੇਰੇ ਉਤੇ ਕਿਰਪਾਲਤਾ ਕੀਤੀ ਹੈ ਅਤੇ ਆਪਣੀ ਮਿਹਰ ਮੇਰੇ ਤੇ ਬਰਸਾਈ ਹੈ। ਮੈਂ ਹੁਣ ਸੱਚੇ ਗੁਰਦੇਵ, ਆਪਣੇ ਮਿੱਤਰ ਨੂੰ ਮਿਲ ਪਿਆ ਹਾਂ।
ਸਲੋਕ (ਮਃ ੫) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੧੪੨੯ ਪੰ. ੧੫
Mundaavani Guru Arjan Dev
ਨਾਨਕ ਨਾਮੁ ਮਿਲੈ ਤਾਂ ਜੀਵਾਂ ਤਨੁ ਮਨੁ ਥੀਵੈ ਹਰਿਆ ॥੧॥
Naanak Naam Milai Thaan Jeevaan Than Man Thheevai Hariaa ||1||
O Nanak, if I am blessed with the Naam, I live, and my body and mind blossom forth. ||1||
ਨਾਨਕ, ਜੇਕਰ ਮੈਨੂੰ ਪ੍ਰਭੂ ਦੇ ਨਾਮ ਦੀ ਦਾਤ ਮਿਲਦੀ ਹੈ, ਕੇਵਲ ਤਦ ਹੀ ਮੈਂ ਜੀਉਂਦਾ ਹਾਂ ਅਤੇ ਮੇਰੀ ਦੇਹ ਤੇ ਆਤਮਾਂ ਪ੍ਰਫੁਲਤ ਹੁੰਦੇ ਹਨ।
ਸਲੋਕ (ਮਃ ੫) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੧੪੨੯ ਪੰ. ੧੬
Mundaavani Guru Arjan Dev