ਸਚੁ ਪੁਰਾਣਾ ਹੋਵੈ ਨਾਹੀ ਸੀਤਾ ਕਦੇ ਨ ਪਾਟੈ ॥
Sach Puraanaa Hovai Naahee Seethaa Kadhae N Paattai ||
But the Truth does not grow old; and when it is stitched, it is never torn again.
ਸੱਚ ਪੁਰਾਣਾ ਨਹੀਂ ਹੁੰਦਾ ਅਤੇ ਇਕ ਵਾਰੀ ਦਾ ਸਿਊਤਾ ਹੋਇਆ ਕਦਾਚਿੱਤ ਪਾਟਦਾ।
ਰਾਮਕਲੀ ਵਾਰ¹ (ਮਃ ੩) (੧੯) ਸ. (੧) ੧:੭ - ਗੁਰੂ ਗ੍ਰੰਥ ਸਾਹਿਬ : ਅੰਗ ੯੫੬ ਪੰ. ੧
Raag Raamkali Guru Nanak Dev
ਨਾਨਕ ਸਾਹਿਬੁ ਸਚੋ ਸਚਾ ਤਿਚਰੁ ਜਾਪੀ ਜਾਪੈ ॥੧॥
Naanak Saahib Sacho Sachaa Thichar Jaapee Jaapai ||1||
O Nanak, the Lord and Master is the Truest of the True. While we meditate on Him, we see Him. ||1||
ਨਾਨਕ ਸਚਿਆਰਾਂ ਦਾ ਪਰਮ ਸਚਿਆਰਾ ਹੈ ਸੁਆਮੀ; ਜਿੰਨਾ ਚਿਰ ਉਸ ਨੂੰ ਜਪਦੇ ਰਹੀਏ ਉਨ੍ਹਾਂ ਚਿਰ ਹੀ ਉਹ ਦਿਸਦਾ ਹੈ।
ਰਾਮਕਲੀ ਵਾਰ¹ (ਮਃ ੩) (੧੯) ਸ. (੧) ੧:੮ - ਗੁਰੂ ਗ੍ਰੰਥ ਸਾਹਿਬ : ਅੰਗ ੯੫੬ ਪੰ. ੧
Raag Raamkali Guru Nanak Dev