ਪਾਤਾਲਾ ਪਾਤਾਲ ਲਖ ਆਗਾਸਾ ਆਗਾਸ ॥
Paathaalaa Paathaal Lakh Aagaasaa Aagaas ||
There are nether worlds beneath nether worlds, and hundreds of thousands of heavenly worlds above.
ਪਇਆਲਾ ਦੇ ਹੇਠਾਂ ਪਇਆਲ ਹਨ ਅਤੇ ਲਖੂਖ਼ਾ (ਲਖਾਂ) ਅਸਮਾਨਾ ਉਤੇ ਅਸਮਾਨ।
ਜਪੁ (ਮਃ ੧) ੨੨:੧ - ਗੁਰੂ ਗ੍ਰੰਥ ਸਾਹਿਬ : ਅੰਗ ੫ ਪੰ. ੨
Jap Guru Nanak Dev
ਓੜਕ ਓੜਕ ਭਾਲਿ ਥਕੇ ਵੇਦ ਕਹਨਿ ਇਕ ਵਾਤ ॥
Ourrak Ourrak Bhaal Thhakae Vaedh Kehan Eik Vaath ||
The Vedas say that you can search and search for them all, until you grow weary.
ਧਾਰਮਕ ਗ੍ਰੰਥ ਇਕ ਗੱਲ ਆਖਦੇ ਹਨ ਰੱਬ ਦੇ ਅੰਤ ਅਤੇ ਹੱਦ ਬੰਨਿਆਂ ਨੂੰ ਲੱਭਦੇ ਹੋਏ, ਨਾਕਾਮਯਾਬ ਹੋ, ਲੋਕ ਹਾਰ ਹੁਟ ਗਏ ਹਨ।
ਜਪੁ (ਮਃ ੧) ੨੨:੨ - ਗੁਰੂ ਗ੍ਰੰਥ ਸਾਹਿਬ : ਅੰਗ ੫ ਪੰ. ੩
Jap Guru Nanak Dev