ਅਵਲਿ ਅਲਹ ਨੂਰੁ ਉਪਾਇਆ ਕੁਦਰਤਿ ਕੇ ਸਭ ਬੰਦੇ ॥
Aval Aleh Noor Oupaaeiaa Kudharath Kae Sabh Bandhae ||
First, Allah created the Light; then, by His Creative Power, He made all mortal beings.
ਪਹਿਲਾਂ ਵਾਹਿਗੁਰੂ ਨੇ ਚਾਨਣ ਰਚਿਆ ਅਤੇ ਫਿਰ ਆਪਣੀ ਅਪਾਰ ਸ਼ਕਤੀ ਦੁਆਰਾ ਸਾਰੇ ਪ੍ਰਾਣੀ ਬਣਾਏ।
ਪ੍ਰਭਾਤੀ (ਭ. ਕਬੀਰ) (੩) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੪੯ ਪੰ. ੧੯
Raag Parbhati Bhagat Kabir
ਏਕ ਨੂਰ ਤੇ ਸਭੁ ਜਗੁ ਉਪਜਿਆ ਕਉਨ ਭਲੇ ਕੋ ਮੰਦੇ ॥੧॥
Eaek Noor Thae Sabh Jag Oupajiaa Koun Bhalae Ko Mandhae ||1||
From the One Light, the entire universe welled up. So who is good, and who is bad? ||1||
ਇਕ ਰੌਸ਼ਨੀ ਤੋਂ ਹੀ ਸਮੂਹ ਆਲਮ ਉਤਪੰਨ ਹੋਇਆ ਹੈ ਤਾਂ ਕਿਹੜਾ ਚੰਗਾ ਹੈ ਤੇ ਕਿਹੜਾ ਮਾੜਾ ਹੈ?
ਪ੍ਰਭਾਤੀ (ਭ. ਕਬੀਰ) (੩) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੪੯ ਪੰ. ੧੯
Raag Parbhati Bhagat Kabir