ਜਿੰਦੁ ਵਹੁਟੀ ਮਰਣੁ ਵਰੁ ਲੈ ਜਾਸੀ ਪਰਣਾਇ ॥
Jindh Vahuttee Maran Var Lai Jaasee Paranaae ||
The soul is the bride, and death is the groom. He will marry her and take her away.
ਆਤਮਾ ਲਾੜ੍ਹੀ ਹੈ ਅਤੇ ਮੌਤ ਉਸ ਦਾ ਲਾੜ੍ਹਾ। ਉਹ ਇਸ ਨੂੰ ਵਿਆਹ ਕੇ ਲੈ ਜਾਵੇਗਾ।
ਸਲੋਕ ਫਰੀਦ ਜੀ (ਭ. ਫਰੀਦ) ੧:੫ - ਗੁਰੂ ਗ੍ਰੰਥ ਸਾਹਿਬ : ਅੰਗ ੧੩੭੭ ਪੰ. ੧੭
Salok Baba Sheikh Farid
ਆਪਣ ਹਥੀ ਜੋਲਿ ਕੈ ਕੈ ਗਲਿ ਲਗੈ ਧਾਇ ॥
Aapan Hathhee Jol Kai Kai Gal Lagai Dhhaae ||
After the body sends her away with its own hands, whose neck will it embrace?
ਆਪਣੇ ਹਥੀ ਉਸ ਨੂੰ ਤੋਰ ਕੇ ਦੇਹ ਭਜ ਕੇ ਕਿਸ ਦੇ ਗਲੇ ਨੂੰ ਜਫੀ ਪਾਉਗੀ?
ਸਲੋਕ ਫਰੀਦ ਜੀ (ਭ. ਫਰੀਦ) ੧:੬ - ਗੁਰੂ ਗ੍ਰੰਥ ਸਾਹਿਬ : ਅੰਗ ੧੩੭੭ ਪੰ. ੧੮
Salok Baba Sheikh Farid