ਤਰਿਓ ਸਾਗਰੁ ਪਾਵਕ ਕੋ ਜਉ ਸੰਤ ਭੇਟੇ ਵਡ ਭਾਗਿ ॥
Thariou Saagar Paavak Ko Jo Santh Bhaettae Vadd Bhaag ||
I swam across the ocean of fire, when I met the Saints, through great good fortune.
ਜਦੋ ਭਾਰੇ ਚੰਗੇ ਨਸੀਬਾਂ ਰਾਹੀਂ ਮੈਂ ਸਾਧੂਆਂ ਨਾਲ ਮਿਲ ਪਿਆ, ਤਦ ਮੈਂ ਅੱਗ ਦੇ ਸਮੁੰਦਰ ਤੋਂ ਪਾਰ ਹੋ ਗਿਆ।
ਜੈਤਸਰੀ (ਮਃ ੫) (੫) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੭੦੧ ਪੰ. ੪
Raag Jaitsiri Guru Arjan Dev
ਜਨ ਨਾਨਕ ਸਰਬ ਸੁਖ ਪਾਏ ਮੋਰੋ ਹਰਿ ਚਰਨੀ ਚਿਤੁ ਲਾਗਿ ॥੨॥੧॥੫॥
Jan Naanak Sarab Sukh Paaeae Moro Har Charanee Chith Laag ||2||1||5||
O servant Nanak, I have found total peace; my consciousness is attached to the Lord's feet. ||2||1||5||
ਦਾਸ ਨਾਨਕ ਆਖਦਾ ਹੈ, ਮੈਂ ਸਾਰੇ ਸੁੱਖ ਪ੍ਰਾਪਤ ਕਰ ਲਏ ਹਨ, ਅਤੇ ਮੇਰਾ ਮਨ ਵਾਹਿਗੁਰੂ ਦੇ ਚਰਨਾਂ ਨਾਲ ਜੁੜ ਗਿਆ ਹੈ।
ਜੈਤਸਰੀ (ਮਃ ੫) (੫) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੭੦੧ ਪੰ. ੪
Raag Jaitsiri Guru Arjan Dev