ਜਿਸੁ ਮਨਿ ਵਸੈ ਪਾਰਬ੍ਰਹਮੁ ਨਿਕਟਿ ਨ ਆਵੈ ਪੀਰ ॥
Jis Man Vasai Paarabreham Nikatt N Aavai Peer ||
Pain does not even approach that person, within whose mind God abides.
ਦੁਖ ਪੀੜ ਉਸ ਦੇ ਨੇੜੇ ਨਹੀਂ ਆਉਂਦੀ, ਜਿਸ ਦੇ ਹਿਰਦੇ ਅੰਦਰ ਪਰਮ ਪ੍ਰਭੂ ਨਿਵਾਸ ਰਖਦਾ ਹੈ।
ਮਾਰੂ ਵਾਰ² (ਮਃ ੫) (੨੩) ਸ. (ਮਃ ੫) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੦੨ ਪੰ. ੧੨
Raag Maaroo Guru Arjan Dev
ਭੁਖ ਤਿਖ ਤਿਸੁ ਨ ਵਿਆਪਈ ਜਮੁ ਨਹੀ ਆਵੈ ਨੀਰ ॥੩॥
Bhukh Thikh This N Viaapee Jam Nehee Aavai Neer ||3||
Hunger and thirst do not affect him, and the Messenger of Death does not approach him. ||3||
ਭੁਖ ਅਤੇ ਤਰੇਹ ਦਾ ਉਸ ਤੇ ਕੋਈ ਅਸਰ ਨਹੀਂ ਹੁੰਦਾ ਅਤੇ ਮੌਤ ਦਾ ਦੂਤ ਉਸ ਦੇ ਨੇੜੇ ਨਹੀਂ ਲਗਦਾ।
ਮਾਰੂ ਵਾਰ² (ਮਃ ੫) (੨੩) ਸ. (ਮਃ ੫) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੦੨ ਪੰ. ੧੩
Raag Maaroo Guru Arjan Dev