ਬਿਨੁ ਸਬਦੈ ਸਭੁ ਜਗੁ ਬਉਰਾਨਾ ਬਿਰਥਾ ਜਨਮੁ ਗਵਾਇਆ ॥
Bin Sabadhai Sabh Jag Bouraanaa Birathhaa Janam Gavaaeiaa ||
Without the Shabad, the whole world is insane, and it loses its life in vain.
ਨਾਮ ਦੇ ਬਗੈਰ ਸਾਰੀ ਦੁਨੀਆ ਪਾਗਲ ਹੋਈ ਹੋਈ ਹੈ ਅਤੇ ਆਪਣਾ ਜੀਵਨ ਨਿਸਫਲ ਗੁਆ ਲੈਂਦੀ ਹੈ।
ਸੋਰਠਿ ਵਾਰ (ਮਃ ੪) (੪) ਸ. (੩) ੨:੭ - ਗੁਰੂ ਗ੍ਰੰਥ ਸਾਹਿਬ : ਅੰਗ ੬੪੪ ਪੰ. ੫
Raag Sorath Guru Amar Das
ਅੰਮ੍ਰਿਤੁ ਏਕੋ ਸਬਦੁ ਹੈ ਨਾਨਕ ਗੁਰਮੁਖਿ ਪਾਇਆ ॥੨॥
Anmrith Eaeko Sabadh Hai Naanak Guramukh Paaeiaa ||2||
The Shabad alone is Ambrosial Nectar; O Nanak, the Gurmukhs obtain it. ||2||
ਨਾਨਕ, ਕੇਵਲ ਨਾਮ ਹੀ ਇਕੋ ਇਕ ਆਬਿ-ਹਿਯਾਤ ਹੈ ਅਤੇ ਗੁਰਾਂ ਦੇ ਰਾਹੀਂ ਇਹ ਪ੍ਰਾਪਤ ਹੁੰਦਾ ਹੈ।
ਸੋਰਠਿ ਵਾਰ (ਮਃ ੪) (੪) ਸ. (੩) ੨:੮ - ਗੁਰੂ ਗ੍ਰੰਥ ਸਾਹਿਬ : ਅੰਗ ੬੪੪ ਪੰ. ੬
Raag Sorath Guru Amar Das