ਬਲੁ ਛੁਟਕਿਓ ਬੰਧਨ ਪਰੇ ਕਛੂ ਨ ਹੋਤ ਉਪਾਇ ॥
Bal Shhuttakiou Bandhhan Parae Kashhoo N Hoth Oupaae ||
My strength is exhausted, and I am in bondage; I cannot do anything at all.
ਮੇਰੀ ਸਤਿਆ ਖਤਮ ਹੋ ਗਈ ਹੈ, ਮੈਨੂੰ ਬੇੜੀਆਂ ਪਈਆਂ ਹੋਈਆਂ ਹਨ ਅਤੇ ਮੈਂ ਕੋਈ ਭੀ ਉਪਰਾਲਾ ਨਹੀਂ ਕਰ ਸਕਦਾ।
ਸਲੋਕ ਵਾਰਾਂ ਤੇ ਵਧੀਕ (ਮਃ ੯) (੫੩):੧ - ਗੁਰੂ ਗ੍ਰੰਥ ਸਾਹਿਬ : ਅੰਗ ੧੪੨੯ ਪੰ. ੬
Salok Guru Teg Bahadur
ਕਹੁ ਨਾਨਕ ਅਬ ਓਟ ਹਰਿ ਗਜ ਜਿਉ ਹੋਹੁ ਸਹਾਇ ॥੫੩॥
Kahu Naanak Ab Outt Har Gaj Jio Hohu Sehaae ||53||
Says Nanak, now, the Lord is my Support; He will help me, as He did the elephant. ||53||
ਗੁਰੂ ਜੀ ਆਖਦੇ ਹਨ, ਹੁਣ ਕੇਵਲ ਵਾਹਿਗੁਰੂ ਹੀ ਮੇਰੀ ਪਨਾਹ ਹੈ। ਉਹ ਮੇਰੀ ਸਹਾਇਤਾ ਕਰੇਗਾ, ਜਿਸ ਤਰ੍ਹਾਂ ਉਸ ਨੇ ਹਾਥੀ ਦੀ ਕੀਤੀ ਸੀ।
ਸਲੋਕ ਵਾਰਾਂ ਤੇ ਵਧੀਕ (ਮਃ ੯) (੫੩):੨ - ਗੁਰੂ ਗ੍ਰੰਥ ਸਾਹਿਬ : ਅੰਗ ੧੪੨੯ ਪੰ. ੬
Salok Guru Teg Bahadur