ਜੈਸਾ ਬੀਜੈ ਸੋ ਲੁਣੇ ਜੋ ਖਟੇ ਸਦ਼ ਖਾਇ ॥
Jaisaa Beejai So Lunae Jo Khattae Suo Khaae ||
As one plants, so does he harvest; whatever he earns, he eats.
ਜਿਹੋ ਜਿਹਾ ਬੰਦਾ ਬੀਜਦਾ ਹੈ, ਉਹੋ ਜੇਹਾ ਹੀ ਉਹ ਵੱਢਦਾ ਹੈ ਅਤੇ ਜਿਹੜਾ ਕੁਛ ਉਹ ਕਮਾਉਂਦਾ ਹੈ, ਉਹੀ ਖਾਂਦਾ ਹੈ।
ਸੂਹੀ (ਮਃ ੧) (੭) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੭੩੦ ਪੰ. ੭
Raag Suhi Guru Nanak Dev
ਅਗੈ ਪੁਛ ਨ ਹੋਵਈ ਜੇ ਸਣੁ ਨੀਸਾਣੈ ਜਾਇ ॥੨॥
Agai Pushh N Hovee Jae San Neesaanai Jaae ||2||
In the world hereafter, his account is not called for, if he goes with the insignia of the Lord. ||2||
ਏਦੂੰ ਮਗਰੋਂ, ਉਸ ਪਾਸੋਂ ਕੋਈ ਹਿਸਾਬ ਨਹੀਂ ਪੁਛਿਆ ਜਾਂਦਾ, ਜੋ ਉਥੇ ਨਾਮ ਦੇ ਝੰਡੇ ਨਾਲ ਜਾਂਦਾ ਹੈ।
ਸੂਹੀ (ਮਃ ੧) (੭) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੭੩੦ ਪੰ. ੭
Raag Suhi Guru Nanak Dev