ਸਾਧੋ ਮਨ ਕਾ ਮਾਨੁ ਤਿਆਗਉ ॥
Saadhho Man Kaa Maan Thiaago ||
Holy Saadhus: forsake the pride of your mind.
ਹੈ ਸੰਤੋ! ਆਪਣੇ ਮਾਨਸਕ ਹੰਕਾਰ ਨੂੰ ਛੱਡ ਦਿਓ।
ਗਉੜੀ (ਮਃ ੯) (੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੨੧੯ ਪੰ. ੧
Raag Gauri Guru Teg Bahadur
ਕਾਮੁ ਕ੍ਰੋਧੁ ਸੰਗਤਿ ਦੁਰਜਨ ਕੀ ਤਾ ਤੇ ਅਹਿਨਿਸਿ ਭਾਗਉ ॥੧॥ ਰਹਾਉ ॥
Kaam Krodhh Sangath Dhurajan Kee Thaa Thae Ahinis Bhaago ||1|| Rehaao ||
Sexual desire, anger and the company of evil people - run away from them, day and night. ||1||Pause||
ਮਿਥਨ ਹੁਲਾਸ, ਗੁੱਸੇ ਅਤੇ ਮੰਦੇ ਪੁਰਸ਼ਾਂ ਦੇ ਮੇਲ-ਮਿਲਾਪ, ਉਨ੍ਹਾਂ ਤੋਂ ਤੂੰ ਦਿਨ ਰੈਣ ਦੂਰ ਭੱਜ ਜਾ। ਠਹਿਰਾਉ।
ਗਉੜੀ (ਮਃ ੯) (੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੨੧੯ ਪੰ. ੧
Raag Gauri Guru Teg Bahadur