ਜੋ ਦੀਸੈ ਸੋ ਚਲਸੀ ਕੂੜਾ ਮੋਹੁ ਨ ਵੇਖੁ ॥
Jo Dheesai So Chalasee Koorraa Mohu N Vaekh ||
Whatever is seen shall pass away. So do not be attached to this false show.
ਜੋ ਕੁਛ ਭੀ ਨਜ਼ਰੀ ਪੈਦਾ ਹੈ, ਉਹ ਟੁਰ ਵੰਞਸੀ। ਝੂਠੇ ਦ੍ਰਿਸਯ ਨਾਲ ਪ੍ਰੀਤ ਨਾਂ ਲਗਾ।
ਸਿਰੀਰਾਗੁ (ਮਃ ੧) ਅਸਟ (੧੩) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੬੧ ਪੰ. ੧੨
Sri Raag Guru Nanak Dev
ਵਾਟ ਵਟਾਊ ਆਇਆ ਨਿਤ ਚਲਦਾ ਸਾਥੁ ਦੇਖੁ ॥੨॥
Vaatt Vattaaoo Aaeiaa Nith Chaladhaa Saathh Dhaekh ||2||
Like a traveller in his travels, you have come. Behold the caravan leaving each day. ||2||
ਤੂੰ ਰਸਤੇ ਉਪਰ ਦੇ ਰਾਹੀਂ ਦੀ ਮਾਨਿੰਦ ਆਇਆ ਹੈ। ਵੇਖ ਲੈ ਕਿ ਹਰ ਰੋਜ਼ ਤੇਰਾ ਸੰਗ ਟੁਰਦਾ ਜਾ ਰਿਹਾ ਹੈ।
ਸਿਰੀਰਾਗੁ (ਮਃ ੧) ਅਸਟ (੧੩) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੬੧ ਪੰ. ੧੨
Sri Raag Guru Nanak Dev