ਨਾਨਕ ਹਰਿ ਜੀ ਮਇਆ ਕਰਿ ਸਬਦਿ ਸਵਾਰਣਹਾਰੁ ॥
Naanak Har Jee Maeiaa Kar Sabadh Savaaranehaar ||
O Nanak, when the Dear Lord shows kindness, He adorns His bride with the Word of His Shabad.
ਨਾਨਕ, ਜਦ ਮਾਣਨੀਯ ਵਾਹਿਗੁਰੂ ਰਹਿਮਤ ਧਾਰਦਾ ਹੈ ਉਹ ਪ੍ਰਾਣੀ ਨੂੰ ਆਪਣੇ ਨਾਮ ਨਾਲ ਸਸ਼ੋਭਤ ਕਰ ਦਿੰਦਾ ਹੈ।
ਮਾਝ ਬਾਰਹਮਾਹਾ (ਮਃ ੫) ੬:੮ - ਗੁਰੂ ਗ੍ਰੰਥ ਸਾਹਿਬ : ਅੰਗ ੧੩੪ ਪੰ. ੧੪
Raag Maajh Guru Arjan Dev
ਸਾਵਣੁ ਤਿਨਾ ਸੁਹਾਗਣੀ ਜਿਨ ਰਾਮ ਨਾਮੁ ਉਰਿ ਹਾਰੁ ॥੬॥
Saavan Thinaa Suhaaganee Jin Raam Naam Our Haar ||6||
Saawan is delightful for those happy soul-brides whose hearts are adorned with the Necklace of the Lord's Name. ||6||
ਸਾਉਣ ਉਨ੍ਹਾਂ ਪ੍ਰਸੰਨ ਪਤਨੀਆਂ ਲਈ ਮੰਗਲਮਈ ਹੈ ਜਿਨ੍ਹਾਂ ਦਾ ਮਨ ਵਿਆਪਕ ਵਾਹਿਗੁਰੂ ਦੇ ਨਾਮ ਦੀ ਮਾਲਾ ਨਾਲ ਸਜਿਆ ਹੈ।
ਮਾਝ ਬਾਰਹਮਾਹਾ (ਮਃ ੫) ੬:੯ - ਗੁਰੂ ਗ੍ਰੰਥ ਸਾਹਿਬ : ਅੰਗ ੧੩੪ ਪੰ. ੧੪
Raag Maajh Guru Arjan Dev