ਜੇਹਾ ਘਾਲੇ ਘਾਲਣਾ ਤੇਵੇਹੋ ਨਾਉ ਪਚਾਰੀਐ ॥
Jaehaa Ghaalae Ghaalanaa Thaevaeho Naao Pachaareeai ||
As are the deeds done, so is the reputation one acquires.
ਜੇਹੋ ਜਿਹੇ ਅਮਲ ਬੰਦਾ ਕਮਾਉਂਦਾ ਹੈ, ਉਹੋ ਜਿਹਾ ਹੀ ਉਸ ਦਾ ਨਾਮ ਪੈ ਜਾਂਦਾ ਹੈ।
ਆਸਾ ਵਾਰ (ਮਃ ੧) (੧੨):੨ - ਗੁਰੂ ਗ੍ਰੰਥ ਸਾਹਿਬ : ਅੰਗ ੪੬੯ ਪੰ. ੧੮
Raag Asa Guru Nanak Dev
ਐਸੀ ਕਲਾ ਨ ਖੇਡੀਐ ਜਿਤੁ ਦਰਗਹ ਗਇਆ ਹਾਰੀਐ ॥
Aisee Kalaa N Khaeddeeai Jith Dharageh Gaeiaa Haareeai ||
So do not play such a game, which will bring you to ruin at the Court of the Lord.
ਐਹੋ ਜਿਹੀ ਖੇਡ ਨਾਂ ਖੇਲ, ਜਿਸ ਕਰਕੇ ਹਰੀ ਦਰਬਾਰ ਪੁੱਜਣ ਤੇ ਤੈਨੂੰ ਸ਼ਿਕਸ਼ਤ ਖਾਣੀ ਪਵੇ।
ਆਸਾ ਵਾਰ (ਮਃ ੧) (੧੨):੩ - ਗੁਰੂ ਗ੍ਰੰਥ ਸਾਹਿਬ : ਅੰਗ ੪੬੯ ਪੰ. ੧੮
Raag Asa Guru Nanak Dev