ਇਕੋ ਭਾਈ ਮਿਤੁ ਇਕੁ ਇਕੋ ਮਾਤ ਪਿਤਾ ॥
Eiko Bhaaee Mith Eik Eiko Maath Pithaa ||
The One is my Brother, the One is my Friend. The One is my Mother and Father.
ਇਕ ਪ੍ਰਭੂ ਸੱਚਾ ਭਰਾ ਹੈ, ਇਕੋ ਸੱਚਾ ਮਿੱਤ੍ਰ ਅਤੇ ਇਕ ਹੀ ਮਾਤਾ ਤੇ ਪਿਤਾ।
ਸਿਰੀਰਾਗੁ (ਮਃ ੫) (੭੯) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੪੫ ਪੰ. ੮
Sri Raag Guru Arjan Dev
ਇਕਸ ਕੀ ਮਨਿ ਟੇਕ ਹੈ ਜਿਨਿ ਜੀਉ ਪਿੰਡੁ ਦਿਤਾ ॥
Eikas Kee Man Ttaek Hai Jin Jeeo Pindd Dhithaa ||
The One is the Support of the mind; He has given us body and soul.
ਮੇਰੇ ਚਿੱਤ ਅੰਦਰ ਅਦੁੱਤੀ ਸਾਹਿਬ ਦਾ ਹੀ ਆਸਰਾ ਹੈ, ਜਿਸ ਨੇ ਮੈਨੂੰ ਆਤਮਾ ਤੇ ਦੇਹਿ ਬਖਸ਼ੇ ਹਨ।
ਸਿਰੀਰਾਗੁ (ਮਃ ੫) (੭੯) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੪੫ ਪੰ. ੯
Sri Raag Guru Arjan Dev