ਤ੍ਰਿਸਨਾ ਕਦੇ ਨ ਬੁਝਈ ਦੁਬਿਧਾ ਹੋਇ ਖੁਆਰੁ ॥
Thrisanaa Kadhae N Bujhee Dhubidhhaa Hoe Khuaar ||
Their hunger is never satisfied, and they are ruined by duality.
ਉਨ੍ਹਾਂ ਦੀ ਖਾਹਿਸ਼ ਕਦਾਚਿਤ ਨਹੀਂ ਬੁਝਦੀ ਅਤੇ ਦਵੈਤ-ਭਾਵ ਨੇ ਉਨ੍ਹਾਂ ਨੂੰ ਤਬਾਹ ਕਰ ਦਿੱਤਾ ਹੈ।
ਸੋਰਠਿ ਵਾਰ (ਮਃ ੪) (੧੭) ਸ. (੩) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੬੪੯ ਪੰ. ੨
Raag Sorath Guru Amar Das
ਮੁਹ ਕਾਲੇ ਤਿਨਾ ਨਿੰਦਕਾ ਤਿਤੁ ਸਚੈ ਦਰਬਾਰਿ ॥
Muh Kaalae Thinaa Nindhakaa Thith Sachai Dharabaar ||
The faces of these slanderers are blackened in the Court of the True Lord.
ਉਨ੍ਹਾਂ ਦੁਸ਼ਨ ਲਾਉਣ ਵਾਲਿਆਂ ਦੇ ਚਿਹਰੇ ਸਾਹਿਬ ਦੀ ਉਸ ਸੱਚੀ ਦਰਗਾਹ ਵਿੱਚ ਕਾਲੇ ਕੀਤੇ ਜਾਂਦੇ ਹਨ।
ਸੋਰਠਿ ਵਾਰ (ਮਃ ੪) (੧੭) ਸ. (੩) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੬੪੯ ਪੰ. ੨
Raag Sorath Guru Amar Das